ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ‘ਚ ਪ੍ਰਦਰਸ਼ਨ ਕਰਕੇ ਦੇਸ਼ ਦੇ ਰਾਸ਼ਟਰਪਤੀ ਤੇ ਗਵਰਨਰ ਦੇ ਨਾਂ ‘ਤੇ ਮੰਗ ਪੱਤਰ ਸੌਂਪ ਕੇ ਪੰਜਾਬ ਦੀ ਚੰਨੀ ਸਰਕਾਰ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ ਹੈ। ਭਾਜਪਾ ਵੱਲੋਂ ਲੁਧਿਆਣਾ ਅੰਦਰ ਡੀਸੀ ਦਫ਼ਤਰ ਬਾਹਰ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਮਾਹੌਲ ਹੋਇਆ ਤਨਾਅਪੂਰਣ ਬਣ ਗਿਆ। ਅੰਮ੍ਰਿਤਸਰ ‘ਚ ਦੇ ਕਚਹਿਰੀ ਚੌਕ ‘ਚ ਜ਼ਿਲ੍ਹਾ ਭਾਜਪਾ ਪ੍ਰਧਾਨ ਸੁਰੇਸ਼ ਮਹਾਜਨ, ਰਾਜੇਸ਼ ਹਨੀ, ਰਾਕੇਸ਼ ਗਿੱਲ ਸਮੇਤ ਵੱਡੀ ਗਿਣਤੀ ‘ਚ ਪੁੱਜੇ ਭਾਜਪਾ ਵਰਕਰਾਂ ਨੇ ਵਰਦੇ ਮੀਂਹ ‘ਚ ਡੀਸੀ ਦਫਤਰ ਤਕ ਰੋਸ ਮਾਰਚ ਕੱਢਿਆ ਤੇ ਮਿੰਨੀ ਸਕੱਤਰੇਤ ‘ਚ ਜਾ ਕੇ ਏਡੀਸੀ ਨੂੰ ਮੰਗ ਪੱਤਰ ਸੌੰਪਿਆ।
ਭਾਜਪਾ ਆਗੂਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ‘ਚ ਜਾਣਬੁੱਝ ਕੇ ਕੋਤਾਹੀ ਵਰਤੀ ਗਈ ਤੇ ਇੱਕ ਵੱਡੀ ਸਾਜਿਸ਼ ਰਚੀ ਗਈ। ਭਾਜਪਾ ਆਗੂਆਂ ਦਾ ਕਹਿਣਾ ਹੈ ਕਿ ਭਾਜਪਾ ਦੀ ਵਧਦੀ ਲੋਕਪ੍ਰਿਯਤਾ ਤੋਂ ਘਬਰਾਈ ਕਾਂਗਰਸ ਸਰਕਾਰ ਨੇ ਇਹ ਸਾਜਿਸ਼ ਰਚੀ। ਭਾਜਪਾ ਆਗੂਆਂ ਨੇ ਮੁੱਖ ਮੰਤਰੀ ਚਰਨਜੀਤ ਚੰਨੀ, ਨਵਜੋਤ ਸਿੱਧੂ, ਸੁਖਜਿੰਦਰ ਰੰਧਾਵਾ ਤੇ ਡੀਜੀਪੀ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦੇ ਇਸ਼ਾਰੇ ‘ਤੇ ਰੈਲੀ ‘ਚ ਜਾ ਰਹੀਆਂ ਬੱਸਾਂ ਜਾਣਬੁੱਝ ਕੇ ਰੋਕੀਆਂ ਗਈਆਂ ਤਾਂ ਕਿ ਰੈਲੀ ਨੂੰ ਕਾਮਯਾਬ ਨਾ ਹੋਣ ਦਿੱਤਾ ਜਾਵੇ।